ਬੱਚਿਆਂ ਨੂੰ ਆਪਣੇ ਸਰੀਰ ਦੀ ਸੁਤੰਤਰਤਾ ਬਾਰੇ ਸਿਖਾਓ

ਸਰੀਰ ਦੀ ਖੁਦਮੁਖਤਿਆਰੀ ਇਹ ਫੈਸਲਾ ਕਰਨ ਦਾ ਅਧਿਕਾਰ ਹੈ ਕਿ ਤੁਹਾਡੇ ਸਰੀਰ ਨਾਲ ਕੀ ਵਾਪਰਦਾ ਹੈ ਜਾਂ ਕੀ ਨਹੀਂ ਵਾਪਰਦਾ। ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਸਰੀਰ ਦੀ ਖੁਦਮੁਖਤਿਆਰੀ ਦੀ ਭਾਵਨਾ ਵਿਕਸਤ ਕਰਨਾ ਸਿਖਾਉਣਾ ਬਾਲ ਜਿਨਸੀ ਸ਼ੋਸ਼ਣ (CSA) ਨੂੰ ਰੋਕਣ ਦਾ ਇੱਕ ਸਾਬਤ ਹੋ ਚੁੱਕਾ ਤਰੀਕਾ ਹੈ, ਅਤੇ ਨਾਲ ਹੀ ਇਹ ਬੱਚਿਆਂ ਨੂੰ ਸ਼ੋਸ਼ਣ ਦਾ ਖੁਲਾਸਾ ਕਰਨ ਲਈ ਉਤਸ਼ਾਹਤ ਕਰਦਾ ਹੈ ਜੇਕਰ ਇਹ ਉਹਨਾਂ ਨਾਲ ਵਾਪਰਦਾ ਹੈ। ਹੇਠਾਂ ਦਿੱਤੇ ਚਿਤਰ ਇਸ ਬਾਰੇ ਕੁਝ ਨੁਕਤੇ ਸਾਂਝੇ ਕਰਦੇ ਹਨ ਕਿ ਸਰੀਰ ਦੀ ਖੁਦਮੁਖਤਿਆਰੀ ਬਾਰੇ ਆਪਣੇ ਬੱਚਿਆਂ ਨਾਲ ਗੱਲ ਕਿਵੇਂ ਕਰਨੀ ਹੈ। 

ਆਪਣੇ ਬੱਚੇ ਦੇ ਸਰੀਰ ਦੀ ਖੁਦਮੁਖਤਿਆਰੀ ਨੂੰ ਕਿਵੇਂ ਸਿਖਾਉਣਾ ਹੈ

  1. ਉਹਨਾਂ ਨੂੰ ਸਰੀਰ ਦੇ ਅੰਗਾਂ ਦੇ ਉਚਿਤ ਨਾਮ ਸਿਖਾਓ।

  2. ਉਹਨਾਂ ਨੂੰ ਸੁਰੱਖਿਅਤ ਛੋਹ ਬਾਰੇ ਸਿਖਾਓ।

  3. ਉਹਨਾਂ ਨੂੰ ਸਿਖਾਓ ਕਿ ਉਹ ਨਾਂਹ ਕਹਿ ਸਕਦੇ ਹਨ।

  4. ਉਹਨਾਂ ਨੂੰ ਸਿਖਾਓ ਕਿ ਦੁਰਵਿਵਹਾਰ ਕਦੇ ਵੀ ਉਹਨਾਂ ਦਾ ਕਸੂਰ ਨਹੀਂ ਹੁੰਦਾ।

  5. ਉਨ੍ਹਾਂ ਨੂੰ ਸਿਖਾਓ ਕਿ ਉਹ ਕਦੇ ਵੀ ਤੁਹਾਡੇ ਤੋਂ ਰਾਜ਼ ਨਾ ਰੱਖਣ।

  6. ਉਹਨਾਂ ਨੂੰ ਉਹਨਾਂ ਪੰਜ ਬਾਲਗਾਂ ਬਾਰੇ ਸੋਚਣ ਵਿੱਚ ਮਦਦ ਕਰੋ ਜਿੰਨ੍ਹਾਂ ‘ਤੇ ਉਹ ਭਰੋਸਾ ਕਰ ਸਕਦੇ ਹਨ।

  7.ਆਪਣੇ ਬੱਚੇ ਨਾਲ ਜਲਦੀ ਅਤੇ ਅਕਸਰ ਗੱਲ ਕਰੋ।

ਸਰੀਰ ਦੀ ਖੁਦਮੁਖਤਿਆਰੀ ਬਾਰੇ ਮਾਪਿਆਂ ਅਤੇ ਨੌਜਵਾਨਾਂ ਦੁਆਰਾ ਵੀਡੀਓ ਸਮੇਤ ਵਧੇਰੇ ਸਰੋਤ ਅਤੇ ਜਾਣਕਾਰੀ sikhfamilycenter.org/csa/ ‘ਤੇ ਲੱਭੋ।

 ਸਰੋਤ: